ਭਾਜਪਾ ਦੇ ਵੱਡੇ ਆਗੂ ਸੁਖਮਿੰਦਰਪਾਲ ਸਿੰਘ ਦੇ ਬੇਟੇ ਉਦੈਰਾਜ ਸਿੰਘ ਨੂੰ ਪੁਲਿਸ ਨੇ ਲੁਧਿਆਣਾ ਦੇ ਪੈਟਰੋਲ ਪੰਪ 'ਤੇ ਹੋਈ ਲੁੱਟ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਜਿਸ 'ਤੇ ਹੁਣ ਸੁਖਮਿੰਦਰਪਾਲ ਸਿੰਘ ਨੇ ਆਪਣਾ ਪੱਖ ਰੱਖਦਿਆਂ ਇਸ ਮਾਮਲੇ 'ਤੇ ਆਪਣਾ ਸਪਸ਼ਟੀਕਰਨ ਦਿੱਤਾ ਅਤੇ 2015 ਵਿੱਚ ਬੇ-ਦਖ਼ਲ ਕੀਤੇ ਆਪਣੇ ਬੇਟੇ ਉਦੈਰਾਜ ਸਿੰਘ ਅਤੇ ਆਪਣੀ ਪਤਨੀ ਜਸਵੀਰ ਕੌਰ ਦਾ ਬੇਦਖ਼ਲੀ ਨੋਟਿਸ ਜੰਤਕ ਕੀਤਾ ।